ਅਸੀਂ ਪੰਜਾਬੀ ਸਮਾਜ
ਅਸੀਂ ਪੰਜਾਬੀ ਸਮਾਜ
ਸਮਾਜ
ਸੰਸਕ੍ਰਿਤ ਭਾਸ਼ਾ ਦੀ ਦ੍ਰਿਸ਼ਟੀ ਵਿੱਚ ਸਮਾਜ ਸ਼ਬਦ ਹੈ - “ਸਮਾਨਮ ਏਜਤੀ ਇਤਯਰਥੇ ਸਮਾਜ੍ਹ” “समानम् एजति इत्यर्थे समाजः”
“ਸਮ” ਦਾ ਭਾਵ ਹੈ ਸਮਾਨ ਅਤੇ “ਅਜ” ਦਾ ਭਾਵ ਹੈ ਗਤੀ। ਸਮਾਨ - ਗਤੀ ਅਰਥਾਤ ਇਕਮਿਕਤਾ ਦੇ ਬੋਧ ਨਾਲ ਸਾਰਿਆਂ ਦਾ ਇਕੱਠੇ ਚੱਲਣ ਦਾ ਨਾਂ ਹੈ - ਸਮਾਜ।
ਜਦੋਂ ਸਾਰੇ ਲੋਕ ਸਰਬਸੰਮਤੀ ਨਾਲ ਇਹ ਫੈਸਲਾ ਕਰ ਲੈਣ ਕਿ ਉਹ ਇਕੱਠੇ ਤੁਰਨਗੇ, ਸੁੱਖ-ਦੁੱਖ ਵਿਚ ਇਕੱਠੇ ਰਹਿਣਗੇ ਤਾਂ ਉਨ੍ਹਾਂ ਦੀ ਸਮੂਹਿਕ ਗਤੀਸ਼ੀਲਤਾ ਦਾ ਨਾਂ ਸਮਾਜ ਹੈ। ਕੁਝ ਲੋਕ ਅੱਗੇ ਵਧ ਗਏ ਹਨ, ਕੁਝ ਪਿੱਛੇ ਰਹਿ ਗਏ ਹਨ ਅਤੇ ਉਨ੍ਹਾਂ ਨੂੰ ਵੇਖੇ ਬਿਨਾਂ ਜਿਹੜੇ ਅੱਗੇ ਵਧੇ ਹਨ, ਉਹ ਸਮਾਜ ਦੇ ਮੈਂਬਰ ਕਹਾਉਣ ਦੇ ਲਾਇਕ ਨਹੀਂ ਹਨ। ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਹੋਵੇਗਾ, ਫਿਰ ਅੱਗੇ ਵਧਦੇ ਹੋਏ ਹਰ ਮੈਂਬਰ ਨੂੰ ਸਮਾਜ ਦੇ ਹਰ ਦੂਜੇ ਮੈਂਬਰ ਪ੍ਰਤੀ ਵਿਸ਼ੇਸ਼ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ। ਜਿਹੜੇ ਲੋਕ ਤੁਰਨ ਤੋਂ ਅਸਮਰੱਥ ਹਨ, ਉਨ੍ਹਾਂ ਨੂੰ ਵੀ ਸਹਾਰੇ ਨਾਲ ਜਾਂ ਮੋਢਿਆਂ 'ਤੇ ਚੁੱਕ ਕੇ ਲਿਜਾਣਾ ਪਵੇਗਾ, ਤਾਂ ਜੋ ਇਕੱਠੇ ਤੁਰਨ ਵਾਲੇ ਸਾਰਿਆਂ ਦੀ ਸਾਂਝੀ ਲਹਿਰ ਦੀ ਲੈਅ ਵਿਚ ਇਕਸਾਰਤਾ ਹੋਵੇ। ਇੱਕੋ ਟੀਚੇ ਵੱਲ ਵਿਅਕਤੀਆਂ ਦੇ ਸਮੂਹ ਦੀ ਸਮੂਹਿਕ ਗਤੀ ਨੂੰ ਸਮਾਜ ਕਿਹਾ ਜਾਂਦਾ ਹੈ।
ਸ਼੍ਰੀ ਪ੍ਰਭਾਤ ਰੰਜਨ ਸਰਕਾਰ ਜੀ ਦੇ ਅਨੁਸਾਰ “ਸਮਾਜ” ਸ਼ਬਦ ਨੂੰ ਇਸ ਪ੍ਰਕਾਰ ਪਰਿਭਾਸ਼ਿਤ ਕੀਤਾ ਗਿਆ ਹੈ -
“ਜੋ ਜਨ-ਸਮੂਹ ਨੈਤਿਕਤਾਵਾਦ ਦੀ ਪਹਿਲੀ ਅਭਿਵਿਅਕਤੀ ਤੋਂ ਲੈਕੇ ਵਿਸ਼ਵ-ਮਾਨਵਤਾਵਾਦ (Universal Humanism) ਦੀ ਪ੍ਰਤਿਸ਼ਠਾ ਲਿਆਉਣ ਲਈ ਯਤਨਸ਼ੀਲ ਹਨ ਅਤੇ ਉਨ੍ਹਾਂ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਦੇ ਲਈ ਇਕੱਠੇ ਯਤਨ ਕਰਦੇ ਹਨ, ਉਸਨੂੰ ਮੈਂ “ਸਮਾਜ” ਕਹਾਂਗਾ।”
- ਸ਼੍ਰੀ ਪ੍ਰਭਾਤ ਰੰਜਨ ਸਰਕਾਰ
ਵਰਤਮਾਨ ਵਿੱਚ, ਸਾਨੂੰ ਇਸ ਸੰਸਾਰ ਵਿੱਚ ਹਰ ਚੀਜ਼ ਨੂੰ ਸੂਰਜੀ ਮੰਡਲ ਦੇ ਨਜ਼ਰੀਏ ਤੋਂ ਹੀ ਨਹੀਂ, ਸਗੋਂ ਬ੍ਰਹਿਮੰਡ ਦੇ ਨਜ਼ਰੀਏ ਤੋਂ ਵੀ ਦੇਖਣਾ ਹੋਵੇਗਾ। ਆਉਣ ਵਾਲੇ ਸਮੇਂ ਵਿੱਚ ਸਾਨੂੰ ਹੋਰ ਗ੍ਰਹਿਆਂ ਅਤੇ ਉਪਗ੍ਰਹਿਾਂ 'ਤੇ ਰਹਿਣ ਵਾਲੇ ਲੋਕਾਂ ਨੂੰ ਨਾਲ ਲੈ ਕੇ ਸਮਾਜ ਦੀ ਸਿਰਜਣਾ ਕਰਨੀ ਹੈ। ਆਖ਼ਰ ਅੱਜ ਤੋਂ ਹੀ ਇਸ ਸਾਰੇ ਸੰਸਾਰ (ਧਰਤੀ) ਨੂੰ ਇਕਮੁੱਠ ਹੋ ਕੇ ਗ੍ਰਹਿਣ ਕਰਨਾ ਹੋਵੇਗਾ।
(ਸਾਂਝੇ ਯਤਨ ਨੂੰ ਕਹਿੰਦੇ ਹਨ - ਸਮਾਜਿਕ ਉਨੱਤੀ, ਅਤੇ ਸਾਂਝੇ ਯਤਨ ਕਰਨ ਵਾਲੇ ਸਮੂਹ ਨੂੰ ਕਹਿੰਦੇ ਹਨ - ਸਮਾਜ)
ਸਮਾਜਿਕ ਪ੍ਰਗਤੀ
ਗਤੀਸ਼ੀਲ ਸਮਾਜਰੂਪੀ ਪਹੀਏ ਦੇ ਛੇ ਆਰੇ
(Six Spokes of Social Cycle)
--------------------------------------------------------------------------------------------------------
ਇਕ ਸਵਸਥ, ਮਜ਼ਬੂਤ ਅਤੇ ਦ੍ਰਿੜ ਸਮਾਜ ਦੇ ਨਿਰਮਾਣ ਦੇ ਲਈ ਬਹੁਤ ਸਾਰੇ ਉਪਾਦਾਨਾਂ ਦੀ ਲੋੜ ਹੁੰਦੀ ਹੈ, ਉਨ੍ਹਾਂ ਵਿੱਚੋਂ ਇਹ ਛੇ ਮਹੱਤਵਪੂਰਣ ਉਪਾਦਾਨ (factors) ਹੇਠ ਲਿਖੇ ਹਨ -
1) ਅਧਿਆਤਮਕ ਦਰਸ਼ਨ (Spiritual Ideology)
2) ਅਧਿਆਤਮਕ ਉਪਾਸਨਾ ਪੱਧਤੀ (Spiritual Cult)
3) ਸਮਾਜਿਕ, ਆਰਥਿਕ ਸਿਧਾਂਤ (Socio-Economic Theory)
4) ਸਮਾਜਿਕ ਦ੍ਰਿਸ਼ਟੀਕੋਣ (Social Outlook)
5) ਸ਼ਾਸਤਰ (Own Scripture)
6) ਗੁਰੂ (Preceptor)
1) ਅਧਿਆਤਮਕ ਦਰਸ਼ਨ (ਵਿਚਾਰਧਾਰਾ) (Spiritual Ideology)-
ਮਨੁੱਖੀ ਜੀਵਨ ਦੇ ਪਰਮ ਉਦੇਸ਼ ਦੀ ਪ੍ਰਾਪਤੀ ਜਿਸ ਦਿਸ਼ਾ ਨਿਰਦੇਸ਼ਨ ਤੋਂ ਪ੍ਰਾਪਤ ਹੁੰਦੀ ਹੈ ਉਸ ਨੂੰ ਅਧਿਆਤਮਕ ਦਰਸ਼ਨ ਕਿਹੰਦੇ ਹਨ।
ਵਿਚਾਰ ਮਾਨਸ^ਅਧਿਆਤਮਕ ਸਮਾਨਾਂਤਰਤਾ ਤੋਂ ਬਣਦੇ ਹਨ। ਜਦੋਂ ਇਹ ਵਿਚਾਰ ਮਾਨਸਿਕ ਖ਼ੇਤਰ ਵਿੱਚ ਪ੍ਰਗਟ ਹੁੰਦੇ ਹਨ ਤਾਂ ਇਸ ਨੂੰ ਦਰਸ਼ਨ ਕਹਿੰਦੇ ਹਨ। ਵਿਚਾਰ ਮਾਨਸਿਕ ਤਰੰਗ ਹੈ ਪਰ ਜਦੋਂ ਇਸ ਨੂੰ ਅਧਿਆਤਮਿਕਤਾ ਤੋਂ ਵੱਖਰਾ ਕਰ ਦਿੱਤਾ ਜਾਏ ਤਾਂ ਇਹ ਭੌਤਿਕ ਜਗਤ ਦੁਆਰਾ ਬਾਹਰੀ ਪ੍ਰਗਟਾਵਾ ਅਤੇ ਹਾਲਾਤ ਬਣ ਜਾਂਦੇ ਹਨ।ਇਸ ਲਈ ਵਿਚਾਰ ਜੀਵਨ ਦਾ ਪੂਰਨ ਫ਼ਲਸਫ਼ਾ ਨਹੀਂ ਦੇ ਸਕਦੇ ਕਿਉਂਕਿ ਇਨ੍ਹਾਂ ਦੀ ਹੱਦ ਭੌਤਿਕ ਅਤੇ ਮਾਨਸਿਕ ਘੇਰੇ ਵਿੱਚ ਬਹੁਤ ਸੀਮਿਤ ਹੁੰਦੀ ਹੈ।
ਅਧਿਆਤਮਕ ਵਿਚਾਰਧਾਰਾ ਤਰਕ^ਸੰਗਤ, ਕਾਰਨ ਅਤੇ ਪ੍ਰਯੋਗੀ ਤਜ਼ਰਬੇ ਤੇ ਅਧਾਰਿਤ ਹੁੰਦੀ ਹੈ। ਇਹ ਇੱਕ ਸ਼ਕਤੀਸ਼ਾਲੀ ਨੈਤਿਕ ਤਾਕਤ ਵੀ ਪੈਦਾ ਕਰਦੀ ਹੈ ਜੋ ਵਿਅਕਤੀਗਤ ਅਤੇ ਸਮਾਜਿਕ ਉੱਨਤੀ ਨੂੰ ਤੇਜ਼ ਕਰਦੀ ਹੈ। ਅਧਿਆਤਮਕ ਵਿਚਾਰਧਾਰਾ, ਸਿਧਾਂਤ ਅਤੇ ਪ੍ਰਯੋਗ ਵਿੱਚ ਇਕ ਸੰਤੁਲਨ ਬਣਾ ਕੇ ਰੱਖਦੀ ਹੈ। ਅਧਿਆਤਮਕਤਾ, ਦਰਸ਼ਨ ਦਾ ਸਾਰ ਹੈ ਅਤੇ ਇਸ ਦੀ ਉਚਿਤ ਵਰਤੋਂ ਵਿਅਕਤੀਗਤ ਅਤੇ ਸਮੂਹਕ ਉੱਨਤੀ ਲਿਆ ਸਕਦੀ ਹੈ।
2) ਅਧਿਆਤਮਿਕ ਉਪਾਸਨਾ ਪੱਧਤੀ (Spiritual Cult)-
ਆਪਣੇ ਮਨ ਨੂੰ ਪਰਮ ਸੱਤਾ (ਪਰਮਪੂਰਖ਼) ਵਿੱਚ ਮਿਲਾਉਣ ਦਾ ਅਣਥਕ ਯਤਨ (ਯਾਨੀ ਸਸੀਮ ਨੂੰ ਅਸੀਮ ਵਿੱਚ ਮਿਲਾਉਣਾ) ਹੀ ਅਧਿਆਤਮਿਕ ਸਾਧਨਾ ਹੈ।
ਅਧਿਆਤਮਿਕ ਦਰਸ਼ਨ ਜੀਵਨ ਦੇ ਅਧਿਆਤਮਿਕ ਪਰਮ ਉਦੇਸ਼ ਵਾਸਤੇ ਮਾਨਸਿਕ ਸੰਕਲਪਣਾਂਵਾ ਮੱਹਈਆ ਕਰਵਾਉਂਦਾ ਹੈ। ਮਾਨਸ-ਅਧਿਆਤਮਿਕ ਵਿਧੀ ਦੁਆਰਾ ਸਰੀਰਕ ਸ਼ਕਤੀ ਨੂੰ ਮਾਨਸਿਕ ਸ਼ਕਤੀ ਅਤੇ ਮਾਨਸਿਕ ਸ਼ਕਤੀ ਨੂੰ ਅਧਿਆਤਮਿਕ ਸ਼ਕਤੀ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਮਨੁੱਖੀ ਜੀਵਨ ਦੇ ਮਕਸਦ - ਅਧਿਆਤਮਿਕ ਅੰਤਰ-ਬੋਧ ਨੂੰ ਰੋਜ਼ਾਨਾ ਅਧਿਆਤਮਿਕ ਅਭਿਆਸ ਨਾਲ ਪ੍ਰਾਪਤ ਕਰ ਸਕਦੇ ਹਨ।
3) ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਸਿਧਾਂਤ (Socio-Economic Theory)-
ਸਮਾਜ ਦੇ ਸਰਵ-ਪੱਖੀ ਵਿਕਾਸ ਦੇ ਲਈ ਜੀਵਨ ਦੀਆਂ ਭੌਤਿਕ ਜਰੂਰਤਾਂ ਅਤੇ ਅਧਿਆਤਮਕ ਮੁੱਲ ਦੇ ਸੁਖਦਾਇਕ ਮਿਸ਼ਰਣ ਨਾਲ ਇਕ ਅਨੁਕੂਲ ਵਾਤਾਵਰਣ ਤਿਆਰ ਕਰਨਾ ਜ਼ਰੂਰੀ ਹੈ। ਇਕ ਵਿਆਪਕ ਸਮਾਜਿਕ^ਆਰਥਿਕ ਸਿਧਾਂਤ ਦੇ ਚਾਰ ਪਹਿਲੂ ਹੁੰਦੇ ਹਨ - ਇਕ ਉਚਿੱਤ ਦਰਸ਼ਨ, ਇਤਿਹਾਸ ਤੇ ਅਧਾਰਿਤ ਮੱਤ, ਇਕ ਆਰਥਿਕ ਨੀਤੀ ਅਤੇ ਰਾਜਨੀਤਿਕ ਸਿਧਾਂਤ।
‘ਪ੍ਰਉਤ’ (ਪ੍ਰਗਤੀਸ਼ੀਲ ਉਪਯੋਗ ਤੱਤ) ਇਹਨਾਂ ਚਾਰੇ ਪਹਿਲੂਆਂ ਤੋਂ ਪੂਰੀ ਤਰਾਂ ਵਿਸਤਰਿਤ ਹੈ ਅਤੇ ਨਾ ਕੇਵਲ ਸੰਖੇਪ ਸਿਧਾਂਤ ਸਗੋਂ ਇਕ ਅਮਲੀ (practical) ਸਮਾਜਿਕ ਅਭਿਆਸ ਹੈੇ। “ਪ੍ਰਗਤੀਸ਼ੀਲ ਉਪਯੋਗ ਤੱਤ” (Progressive Utilization Theory) ਜਿਸ ਨੂੰ ਸੰਖੇਪ ਵਿੱਚ “ਪ੍ਰਉਤ” ਕਹਿੰਦੇ ਹਨ- ਅਧਿਆਤਮਿਕਤਾ 'ਤੇ ਅਧਾਰਿਤ ਇਕ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਸਭਿਆਚਾਰਕ ਸਿਧਾਂਤ। ਜਿਸਨੂੰ 1959 ਵਿੱਚ ਸ਼੍ਰੀ ਪ੍ਰਭਾਤ ਰੰਜਨ ਸਰਕਾਰ ਜੀ ਨੇ ਪ੍ਰਸਤਾਵਿਤ ਕੀਤਾ ਸੀ। ‘ਪ੍ਰਉਤ’ - ਜੋ ਸਿਧਾਂਤ ਸਾਡਿਆਂ ਸਾਰਿਆਂ ਸੰਭਾਵਨਾਵਾਂ (ਭੌਤਿਕ, ਮਾਨਸਿਕ ਅਤੇ ਅਧਿਆਤਮਿਕ) ਦਾ ਪ੍ਰਗਤੀਸ਼ੀਲ ਰੂਪ ਨਾਲ ਉਪਯੋਗ ਕਰਨਾ ਚਾਹੁੰਦਾ ਹੈ, ਉਸਨੂੰ “ਪ੍ਰਗਤੀਸ਼ੀਲ ਉਪਯੋਗ ਤੱਤ” ਕਹਿੰਦੇ ਹਨ।
4) ਸਮਾਜਿਕ ਦ੍ਰਿਸ਼ਟੀਕੋਣ (Social Outlook)-
ਬਹੁਤ ਸਾਰੇ ‘ਵਾਦ 'ism' ਜਿਵੇਂ ਨਸਲਵਾਦ (racism), ਰਾਸ਼ਟਰਵਾਦ (nationalism) ਅਤੇ ਸਾਮਵਾਦ (communism) ਅੱਜ ਸਮਾਜ ਵਿੱਚ ਫੈਲੇ ਹੋਏ ਹਨ। ਇਹ ਸਾਰੇ 'ਵਾਦ' ਅਜਿਹੀਆਂ ਤਾਕਤਾਂ ਹਨ ਜੋ ਸਮਾਜ ਦੀ ਏਕਤਾ ਲਈ ਨੁਕਸਾਨਦੇਹ ਹਨ। ‘ਪ੍ਰਉਤ’ (ਪ੍ਰਗਤੀਸ਼ੀਲ ਉਪਯੋਗ ਤੱਤ) ਵਿਸ਼ਵਵਾਦ (Universalism) (ਵਿਸ਼ਵ-ਭਾਈਚਾਰਾ) (Universal Brotherhood) ਦਾ ਹਮਾਇਤੀ ਹੈ ਜੋ ਕਿ ਮਨੁੱਖੀ ਸਮਾਜ ਨੂੰ ਇਕ ਅਤੇ ਅਟੂਟ ਮੰਨਦਾ ਹੈ। ਹਰ ਕੋਈ ਰੁਹਾਨੀ ਸਮਰੱਥਾ ਰੱਖਦਾ ਹੈ ਅਤੇ ਆਪਣੇ ਕੁਦਰਤੀ ਸੁਭਾਵ ਦਾ ਪਾਲਣ ਕਰਣਯੋਗ ਹੈ। ਕਿਸੇ ਨੂੰ ਵੀ ਕਿਸੇ ਹੋਰ ਦੇ ਵਿਰੁੱਧ ਭੇਦਭਾਵ ਅਤੇ ਸ਼ੋਸ਼ਣ ਕਰਣ ਦਾ ਕੋਈ ਅਧੀਕਾਰ ਨਹੀਂ ਹੈ। ਫ਼ਿਰਕਾਪ੍ਰਸਤ ਅਤੇ ਵੰਡ ਪਾਉਣ ਵਾਲੀਆਂ ਭਾਵਨਾਂਵਾ ਨੂੰ ਦੂਰ ਕਰਨ ਦਾ ਅਤੇ ਇਕ ਵਿਕਸਿਤ ਮਨੁੱਖੀ ਸਮਾਜ ਨੂੰ ਸਥਾਪਿਤ ਕਰਨ ਲਈ ਉਤਸ਼ਾਹਿਤ ਕਰਨ ਦਾ ਇਕ ਮਾਤਰ ਰਸਤਾ ਹੈ - ਵਿਸ਼ਵਵਿਆਪੀ ਦ੍ਰਸ਼ਟੀਕੋਣ (Universal Outlook) ਦਾ ਵਿਕਾਸ।
5) ਸ਼ਾਸਤਰ (Own Scripture)- (ਜੋ ਕਰਨ ਯੋਗ (ਕਰਤੱਵ) ਅਤੇ ਨਾ ਕਰਨ ਯੋਗ ਦਾ ਵਿਵੇਕਪੂਰਨ ਵਰਣਨ ਕਰਦਾ ਹੋਵੇ)
ਸ਼ਾਸ਼ਤਰ ਅਧਿਆਤਮਕ ਅਭਿਵਅਕਤਿਆਂ ਹਨ ਜਿਹੜਾ ਕੀ ਮਨੁੱਖੀ ਸਮਾਜ ਨੂੰ ਪੀੜ੍ਹੀ ਦਰ ਪੀੜ੍ਹੀ ਪ੍ਰੇਰਣਾ ਦਿੰਦੀਆਂ ਹਨ। ਇਨ੍ਹਾਂ ਵਿੱਚ ਵਿਵਹਾਰਿਕ ਨੈਤਿਕ ਪਾਠ ਪ੍ਰਦਾਨ ਕਰਨ ਦੀ ਸਮਰਥਾ ਹੁੰਦੀ ਹੈ। ਇਹ ਮਨੁੱਖੀ ਮਨ ਦਾ ਵਿਸਤਾਰ ਕਰਨ ਅਤੇ ਲੋਕਾਂ ਨੂੰ ਡੰੂਘੇ ਅਧਿਆਤਮਕ ਅਭਿਆਸ ਲਈ ਪ੍ਰੇਰਿਤ ਕਰਦੇ ਹਨ।
6) ਗੁਰੂ (Preceptor)-
ਗੁਰੂ ਨੂੰ ਜ਼ਰੂਰ ਹੀ ਪੂਰਨ ਅਤੇ ਸਰਬਕਲਾਂ ਸੰਪੰਣ ਹੋਣਾ ਚਾਹੀਦਾ ਹੈ, ਜਿਸ ਨੇ ਸਰਵ^ਵਿਆਪੀ ਦਰਸ਼ਨ ਦਾ ਆਰੰਭ ਕੀਤਾ ਹੋਵੇ, ਕਾਰਜਕਰਤਾ ਬਣਾਉਣ, ਨਿਯੰਤਰਿਤ ਕਰਨ, ਸੰਗਠਿਤ ਕਰਨ ਅਤੇ ਉਨ੍ਹਾਂ ਦੀ ਵਰਤੋਂ ਕਰਨ ਵਿੱਚ ਪੂਰੀ ਤਰ੍ਹਾਂ ਨਿਪੁੰਣ ਹੋਣ। ਉਹ ਜ਼ਰੂਰ ਹੀ ਆਪਣੀ ਸਰੀਰਿਕ ਸਮਰੱਥਾ, ਮਾਨਸਿਕ ਸੰਕਲਪ ਅਤੇ ਅਧਿਆਤਮਿਕ ਸ਼ਕਤੀ ਦੁਆਰਾ ਅੱਜ ਦੇ ਹੈਰਾਨ, ਪਰੇਸ਼ਾਨ, ਹਤਾਸ਼ ਮਨੁੱਖਾਂ ਨੂੰ ਪ੍ਰੇਰਿਤ ਕਰਨ, ਉਤਸ਼ਾਹਿਤ ਕਰਨ ਅਤੇ ਉਨ੍ਹਾਂ ਵਿੱਚ ਨਵੀਂ ਜਾਨ ਪਾਉਣ ਵਿੱਚ ਕੁਸ਼ਲ ਹੋਣ, ਜਿਸ ਨਾਲ ਮਨੁੱਖ ਪੂਰਨ ਤੌਰ ਤੇ ਦੂਬਾਰਾ ਆਸ਼ਾਵµਦ ਹੋ ਸਕੇ ਅਤੇ ਉਹਨਾਂ ਵਿੱਚ ਅਟੁੱਟ ਸ਼ਰਧਾ ਰੱਖ ਸਕੇ ਅਤੇ ਭਵਿੱਖ ਦੇ ਸੁਨਿਹਰੇ ਦਿਨਾਂ ਦੀ ਆਸ ਕਰ ਸਕੇ। ਬਿਨਾਂ ਸ਼ੱਕ ਅਜਿਹਾ ਗੁਰੂ ਮਨੁੱਖ ਨਹੀਂ ਹੋ ਸਕਦਾ, ਜੋ ਕੀ ਅਪ੍ਰਤੱਖ ਰੂਪ ਵਿੱਚ ਈਸ਼ਵਰ ਨਹੀਂ ਤਾਂ ਅਤੀਮਾਨਵ ਜ਼ਰੂਰ ਹੋਵੇਗਾ।
ਅਤੀਤ ਵਿੱਚ ਆਉਣ ਵਾਲੀਆਂ ਸµਸਾਰ ਦੀਆਂ ਸਾਰੀਆਂ ਸੱਭਿਅਤਾਵਾਂ ਦੇ ਕੋਲ ਇਨ੍ਹਾਂ ਉਪਾਦਾਨਾਂ ਵਿਚੋਂ ਕੁਝ ਤਾਂ ਉਪਾਦਾਨ ਸਨ, ਪਰ ਕੁਝ ਉਪਾਦਾਨਾਂ ਦੀ ਘਾਟ ਸੀ। ਜਿਸ ਕਾਰਨ ਅਜੇ ਤੱਕ ਕੋਈ ਵੀ ਸਮਾਜ, “ਸਮਾਜ” ਸ਼ਬਦ ਦੇ ਅਸਲੀ ਭਾਵ ਦੇ ਅਨੁਸਾਰ ਨਹੀਂ ਬਣਾਇਆ ਜਾ ਸਕਿਆ।
ਪਰµਤੂ ਆਨµਦ ਮਾਰਗ ਦੇ ਕੋਲ ਇਹ ਛੇ ਉਪਾਦਾਨ ਹਨ, ਇਸ ਲਈ ਆਨµਦ ਮਾਰਗ ਇਕ ਸਵਸਥ ਅਤੇ ਦ੍ਰਿੜ੍ਹ ਮਨੁੱਖੀ ਸਮਾਜ ਦੀ ਰਚਨਾ ਕਰਨ ਵਿੱਚ ਸਮਰੱਥ ਹੈ।
ਆਨµਦ ਮਾਰਗ
ਆਨੰਦ ਮਾਰਗ “ਆਤ‐ਮ ਮੋਕ‐ਸ਼ਾਥ੍ਰਮ‐ ਜਗਤ ਹਿਤਾਯਚ” “आत्म मोक्षार्थम् जगत हितायच” “ਛਕ; ਿਗਕ਼;ਜਤ਼ਵਜਰਅ ਼ਅਦ ਤਕਗਡਜਫਕ ਵਰ ੀਚਠ਼ਅਜਵਖ” ਦੇ ਸਿਧਾਂਤ ਤੇ ਅਧਿਆਤਮਕ ਅਧਾਰ ਬਣਾ ਕੇ ਵਿਅਕਤੀ ਅਤੇ ਸਮਾਜ ਨੂੰ ਵਿਕਾਸ ਦੇ ਰਾਹ ਤੇ ਅੱਗੇ ਵੱਲ ਲੈਕੇ ਜਾਣ ਵਾਲੀ ਸµਪੂਰਨ ਜੀਵਨ ਪਧੱਤੀ ਹੈ। ਆਨµਦ ਮਾਰਗ ਦਾ ਇਹ ਦਰਸ਼ਨ ਮਨੁੱਖੀ ਜੀਵਨ ਦੇ ਸਰੀਰਕ, ਮਾਨਸਿਕ, ਅਧਿਆਤਮਕ, ਸੱਭਿਆਚਾਰਕ, ਸਮਾਜਿਕ ਅਤੇ ਆਰਥਿਕ ਆਦਿ ਸਾਰੇ ਵਿਿਸ਼ਆਂ ਦੀ ਵਿਸਤ੍ਰਿਤ ਵਿਆਖਿਆ ਕਰਦੇ ਹੋਏ ਮਨੁੱਖੀ ਵਿਕਾਸ ਦੀ ਵਿਅਕਤੀਗਤ ਅਤੇ ਸਮੂਹਿਕ ਪ੍ਰਗਤੀ ਵਿੱਚ ਆਉਣ ਵਾਲੀਆਂ ਸਾਰੀਆਂ ਸਮੱਸਿਆਵਾਂ ਦੇ ਵਿਿਗਆਨਕ ਅਤੇ ਪਾਰਦਰਸ਼ੀ ਹੱਲ ਦਾ ਰਾਹ ਦੱਸਦਾ ਹੈ। ਪੁਰਾਣੀ, ਬੇਕਾਰ ਅਤੇ ਖੋਖਲੀ ਹੋ ਚੁੱਕੀ ਵਿਵਸਥਾ ਦੀ ਜਗ੍ਹਾਂ ਤੇ ਨਵੀਂ ਸਮਾਜਿਕ^ਆਰਥਿਕ ਵਿਵਸਥਾ ਲਿਆ ਕੇ ਇੱਕ ਸµਤੁਲਿਤ ਅਤੇ ਉਨੱਤ ਨਵੇਂ ਮਨੁੱਖੀ ਸਮਾਜ ਦੀ ਸਥਾਪਨਾ ਕਰਨਾ ਇਸ ਦਾ ਉਦੇਸ਼ ਹੈ। ਜਿਸ ਵਿੱਚ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਦਾ ਭੌਤਿਕ, ਮਾਨਸਿਕ ਅਤੇ ਅਧਿਆਤਮਕ ਵਿਕਾਸ ਹੋ ਸਕੇ।
ਆਨੰਦ ਮਾਰਗ ਇਕ ਸਮਾਜਿਕ, ਆਰਥਿਕ ਅਤੇ ਆਧਿਆਤਮਕ ਅੰਦੋਲਣ ਹੈ। ਇਸ ਦਾ ਅਧਿਆਤਮਕ ਦਰਸ਼ਨ ਦਾ ਨਾਂ ਆਨੰਦ ਸੂਤ੍ਰਮ ਹੈ ਅਤੇ ਇਸ ਦਾ ਸਮਾਜਿਕ^ਆਰਥਿਕ ਦਰਸ਼ਨ ਦਾ ਨਾਂ ‘ਪ੍ਰਉਤ’ (ਪ੍ਰਗਤੀਸ਼ੀਲ ਉਪਯੋਗ ਤੱਤ) ਹੈ।
ਸਮਾਜਿਕ^ਆਰਥਿਕ ਇਕਾਈ (ਖ਼ੇਤਰ) (ਛਰਫਜਰ-ਥਫਰਅਰਠਜਫ ਞਕਪਜਰਅ ੇ ਂਗਕ਼ ੇ ੱਰਅਕ)
“ਪ੍ਰਉਤ” (ਪ੍ਰਗਤੀਸ਼ੀਲ ਉਪਯੋਗ ਤੱਤ) ਦੇ ਸਿਧਾਂਤਿਕ ਪੱਖ ਨੂੰ ਵਿਵਹਾਰਿਕ ਜ਼ਮੀਨ ਤੇ ਉਤਾਰਨ ਦੇ ਲਈ ਜਿਹੜ੍ਹੇ ਭਗੋਲਿਕ ਅਤੇ ਸੱਭਿਆਚਾਰਕ ਖ਼ੇਤਰ ਦੇ ਕੁਦਰਤੀ ਅਤੇ ਮਨੱੁਖੀ ਸੰਸਾਧਨਾਂ ਦਾ ਪ੍ਰਗਤੀਸ਼ੀਲ ਤਰੀਕੇ ਦੇ ਨਾਲ ਉਪਯੋਗ ਕਿਤਾ ਜਾਂਦਾ ਹੈ, ਉਸਨੂੰ ਸਮਾਜਿਕ^ਆਰਥਿਕ ਇਕਾਈ ਕਹਿੰਦੇ ਹਨ।
ਇਸ ਸਮਾਜਿਕ^ਆਰਥਿਕ ਇਕਾਈ ਨੂੰ ਗਤੀਸ਼ੀਲ ਬਨਾਉਣ ਵਾਸਤੇ ‘ਪ੍ਰਉਤ’ ਦੀਆਂ ਨੀਤੀਆਂ, ਯੋਜਨਾਵਾਂ ਅਤੇ ਕਾਰਜ਼ਕਾਰੀ ਕੰਮ੍ਹਾਂ ਨੂੰ ਸਥਾਨਕ ਪੱਧਰ ਤੇ ਕਾਰਜ਼^ਵਿਵਹਾਰ (ਗਕਪਜਰਅ਼; ਼ਬਬਗਰ਼ਫੀ) ਦੇ ਅਧਾਰ ਤੇ ਨਿਰਧਾਰਿਤ ਕੀਤੇ ਗਏ ਹਨ।
‘ਪ੍ਰਉਤ’ ਦਰਸ਼ਨ ਦੇ ਅਨੁਸਾਰ ਸਮਾਜਿਕ^ਆਰਥਿਕ ਇਕਾਈ (ਖ਼ੇਤਰ) ਦੀ ਪਰਿਭਾਸ਼ਾ ^
ਸਮਾਜਿਕ^ਆਰਥਿਕ ਇਕਾਈ ਦੇ ਲਈ ਹੇਠ ਲਿਖੇ ਮੱੁਖ ਕਾਰਕ ਹੋਣੇ ਚਾਹਿਦੇ ਹਨ ^
1) ਸਮਾਨ ਮੂਲ ਜਾਤੀ ਸਮੂਹ (ਥਵੀਅਜਫ ਛਜਠਜ;਼ਗਜਵਖ)
2) ਸਮਾਨ ਪਰੰਪਰਾ (ਙਚ;ਵਚਗ਼; Hਰਠਰਪਕਅਕਜਵਖ)
3) ਸਮਾਨ ਸੰਸਕ੍ਰਿਤੀ (ਛਰਫਜ਼; ਙਰੀਕਤਜਡਕਅਕਤਤ)
4) ਸਮਾਨ ਆਰਥਿਕ ਸਮੱਸਿਆਵਾਂ (ਛ਼ਠਕ ਥਫਰਅਰਠਜਫ ਸ਼ਗਰਲ;ਕਠਤ)
5) ਸਮਾਨ ਆਰਥਿਕ ਸੰਭਾਵਨਾਵਾਂ (ਓਅਜਰਿਗਠ ਥਫਰਅਰਠਜਫ ਸ਼ਰਵਕਅਵਜ਼;ਜਵਖ)
6) ਸਮਾਨ ਭੁਗੋਲਿਕ ਵਿਸ਼ੇਸ਼ਤਾ (ਛਜਠਜ;਼ਗ ਭਕਰਪਗ਼ਬੀਜਫ਼; ਕਿ਼ਵਚਗਕਤ)
ਸਮਾਜਿਕ^ਆਰਥਿਕ ਇਕਾਈ (ਖ਼ੇਤਰ) ਦੇ ਅਨੁਸਾਰ ਸਦੱਸ (ਸਥਾਨਕ ਲੋਕ) ਦੀ ਪਰਿਭਾਸ਼ਾ ^
ਜਿਨ੍ਹਾਂ ਨੇ ਆਪਣੇ ਸਮਾਜਿਕ ਤੇ ਆਰਥਿਕ ਹਿੱਤ ਆਪਣੇ ਸੰਬਧਿਤ ਸਮਾਜ ਦੇ ਸਮਾਜਿਕ ਅਤੇ ਆਰਥਿਕ ਹਿੱਤਾਂ *ਚ ਮਿਲਾ ਲਏ ਹਨ, ਉਹ ਸਮਾਜਿਕ^ਆਰਥਿਕ ਇਕਾਈ (ਖ਼ੇਤਰ) ਦੇ ਸਦੱਸ (ਮੈਂਬਰ) ਜਾਂ ਸਥਾਨਕ ਲੋਕ (;ਰਫ਼; ਬਕਰਬ;ਕ) ਕਹਾਉਣਗੇ।
‘ਪ੍ਰਉਤ’ ਦਰਸ਼ਨ ਦੇ ਅਨੁਸਾਰ ਸਮਾਜਿਕ^ਆਰਥਿਕ ਇਕਾਈਆਂ ਦਾ ਗਠਨ ^
ਭਾਰਤ ਵਿੱਚ ‘ਪ੍ਰਉਤ’ ਦਰਸ਼ਨ ਦੇ ਅਨੁਸਾਰ 44 ਸਮਾਜਿਕ^ਆਰਥਿਕ ਇਕਾਈਆਂ ਦਾ ਗਠਨ ਹੋਇਆ, ਜਿਵੇਂ ਕਿ ^
ਅਸੀਂ ਪੰਜਾਬੀ ਸਮਾਜ
ਆਮਰਾ ਬੰਗਾਲੀ ਸਮਾਜ
ਪ੍ਰਗਤੀਸ਼ੀਲ ਭੋਜਪੁਰੀ ਸਮਾਜ
ਉਤਕੱਲ ਸਮਾਜ
ਹਰਆਣਵੀ ਸਮਾਜ
ਪਹਾੜ੍ਹੀ ਸਮਾਜ
ਡੋਗਰੀ ਸਮਾਜ HHHHHHHHHHHHHHHHHHHHHHHHHHHHHHHHH ਆਦੀ।
ਅਤੇ ਭਾਰਤ ਦੇ ਬਾਹਰ 324 ਸਮਾਜਿਕ^ਆਰਥਿਕ ਇਕਾਈਆਂ ਦਾ ਗਠਨ ਹੋਈਆ, ਜਿਵੇਂ ਕੀ ^
ਮਾਓਰੀ ਸਮਾਜ (ਨਿਉਜੀਲੈਂਡ)
ਮਾਯਨ ਸਮਾਜ (ਸੇਂਟਰਲ ਅਮੇਰਿਕਾ)
ਕੇਬੈਕ ਸਮਾਜ (ਕੇਨੇਡਾ) HHHHHHHHHHHHHHHHHHHHHHHHHHਆਦੀ।
ਅਸੀਂ ਪੰਜਾਬੀ ਸਮਾਜ (ਪੰਜਾਬ ਦੀ ਸਮਾਜਿਕ^ਆਰਥਿਕ ਇਕਾਈ)
‘ਪ੍ਰਉਤ’ (ਪ੍ਰਗਤੀਸ਼ੀਲ ਉਪਯੋਗ ਤੱਤ) ਦੇ ਸਿਧਾਂਤਿਕ ਪੱਖ ਨੂੰ ਵਿਹਾਰਕ ਰੂਪ ਵਿੱਚ ਜ਼ਮੀਨ ਤੇ ਉਤਾਰਨ ਦੇ ਲਈ ਪੰਜਾਬ ਦੇ ਭਗੋਲਿਕ ਅਤੇ ਸੱਭਿਆਚਾਰਕ ਖ਼ੇਤਰ ਦੇ ਕੁਦਰਤੀ ਅਤੇ ਮਨੱੁਖੀ ਸੰਸਾਧਨਾਂ ਦਾ ਪ੍ਰਗਤੀਸ਼ੀਲ ਤਰੀਕੇ ਦੇ ਨਾਲ ਉਪਯੋਗ ਕਰਨਾ ਚਾਹੁੰਦਾ ਹੈ, ਉਸਨੂੰ ਪੰਜਾਬ ਦੀ ਸਮਾਜਿਕ^ਆਰਥਿਕ ਇਕਾਈ ਕਹਿੰਦੇ ਹਨ। ਜਿਸ ਦਾ ਨਾਂ ‘ਪ੍ਰਉਤ’ ਦਰਸ਼ਨ ਦੇ ਜਨਕ ਸ਼੍ਰੀ ਪ੍ਰਭਾਤ ਰੰਜਨ ਸਰਕਾਰ ਜੀ ਵਲੋਂ ਦਿੱਤਾ ਗਿਆ ਹੈ ‘ਅਸੀਂ ਪੰਜਾਬੀ ਸਮਾਜ’।
“ਅਸੀਂ ਪੰਜਾਬੀ” ਕੌਣ <
ਉਹ ਵਿਅਕਤੀ ਜਿਨ੍ਹਾਂ ਨੇ ਆਪਣੇ ਸਮਾਜਿਕ *ਤੇ ਆਰਥਿਕ ਹਿੱਤ, ਪੰਜਾਬ ਦੇ ਸਮਾਜਿਕ ਅਤੇ ਆਰਥਿਕ ਹਿੱਤਾਂ *ਚ ਮਿਲਾ ਲਏ ਹਨ।
“ਅਸੀਂ ਪੰਜਾਬੀ” ਸਮਾਜ ਦਾ ਉਦੇਸ਼ ^
ਸੱਭਿਆਚਾਰਕ (ਸੰਸਕ੍ਰਿਤੀਕ) ਪੁਨਰਜਾਗਰਣ।
ਸ਼ੋਸ਼ਣ ਮੁਕਤ ਅਤੇ ਖ਼ੁਸ਼ਹਾਲ ਪੰਜਾਬ ਖ਼ੇਤਰ ਦਾ ਨਿਰਮਾਣ।
ਭੌਤਿਕ ਪੱਧਰ ਤੇ ਵਿਅਕਤੀ ਨੂੰ ਪ੍ਰਗਤੀਸ਼ੀਲ ਬਣਾਉਣਾ।
ਆਰਥਿਕ ਅਤੇ ਰਾਜਨੀਤਿਕ ਚੇਤਨਾ।
ਪੰਜਾਬ ਦੀ ਬਹੁ^ਆਯਾਮੀ ਵਿਰਾਸਤ ^ ਰਿਿਸ਼ਆਂ, ਮੁਨਿਆਂ, ਸਾਧੂ, ਸੰਤਾਂ, ਪੀਰ੍ਹਾਂ ਦੀ ਧਰਤੀ ਪੰਜਾਬ ਦੀ ਆਲੋਕਿਕ ਵਿਰਾਸਤ ^ ਭਗਤੀ ਰਸ *ਤੇੇ ਅਧਾਰਿਤ ਅਧਿਆਤਮਕ ਸਾਧਨਾ ਦਾ ਨਵ^ਜਾਗਰਣ, ਸੂਫ਼ੀ (ਆਲੋਕਿਕ^ਪ੍ਰੀਤ), ਯੋਗ ਅਤੇ ਮਾਨਵਤਾਵਾਦ ਦਾ ਪ੍ਰਚਾਰ^ਪ੍ਰਸਾਰ ਅਤੇ ਲੋਕਾਂ ਵਿੱਚ ਹਰਮਣ ਪਿਆਰਾ ਬਣਾਨਾ ।
ਸਮਾਜਿਕ ਏਕਤਾ ^ ਪੰਜਾਬ ਦੇ ਸਾਰੇ ਲੋਕਾਂ ਨੂੰ ਇਕ ਪਰਿਵਾਰ ਵਾਂਗ ਜੋੜਨਾ (ਆਨੰਦ ਪਰਿਵਾਰ)।
ਪੰਜਾਬ ਦੀ ਧਰਤੀ ਦੇ ਵਾਤਾਵਰਣ ਅਤੇ ਕੁਦਰਤੀ ਸੰਸਾਧਨਾਂ ਦੇ ਪ੍ਰਤੀ ਚੇਤਨਾ ^ ਰੱੁਖਾਂ, ਜਾਨਵਰਾਂ, ਦਰਿਆਵਾਂ ਅਤੇ ਪੰਜਾਬ ਦੀ ਪਵਿੱਤਰ ਮਿੱਟੀ ਦੀ ਸੁਰੱਖਿਆ ਅਤੇ ਵਿਕਾਸ ਦੇ ਲਈ ਵਿਆਪਕ ਵਿਹਾਰਕ (ਬਗ਼ਫਵਜਫ਼;) ਯੋਜਨਾਵਾਂ ਨੂੰ ਨਵ^ਮਾਨਵਤਾਵਾਦ ਦੇ ਸਿਧਾਂਤ ਤੇ ਲਾਗੂ ਕਰਵਾਉਣਾ।
‘ਪ੍ਰਉਤ’ ਦੀਆਂ ਨਿਤੀਆਂ ਨੂੰ ਯਥਾਰਤ ਬਣਾਉਣ ਲਈ ਪੰਜਾਬ ਦੇ ਬੁੱਧੀਜੀਵੀ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਾਉਣਾ।